18 ਸਾਲ ਪੁਰਾਣੇ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ‘ਤੇ ਲੱਗੇ ਦੋਸ਼, ਜਾਣੋਮੋਹਾਲੀ: ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ਵਿੱਚ ਧਮਾਕਾਖੇਜ਼ ਸਮੱਗਰੀ ਅਤੇ ਸਾਜ਼ਿਸ਼ ਘੜਨ ਸਬੰਧੀ ਦਰਜ ਕੀਤੇ ਕੇਸ ਦੀ ਸੁਣਵਾਈ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਹੋਈ। ਅਦਾਲਤ ਨੇ ਥਾਣਾ ਸਦਰ ਖਰੜ ਵਿੱਚ ਦਰਜ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਐਕਸਕਲੂਸਿਵ ਸਬਸਟੈਂਸ ਐਕਟ ਦੀ ਧਾਰਾ 120ਬੀ ਅਤੇ 4.5 ਦੇ ਤਹਿਤ ਦੋਸ਼ ਆਇਦ ਕਰ ਦਿੱਤੇ ਹਨ, ਜਦਕਿ ਸੋਹਾਣਾ ਥਾਣੇ ਵਿੱਚ ਦਰਜ ਕੇਸ ਵਿੱਚ ਪੁਲੀਸ ਨੇ ਅਸਲ ਫਾਈਲ ਮੰਗੀ ਗਈ ਹੈ।

ਜਾਣਕਾਰੀ ਅਨੁਸਾਰ ਖਰੜ ਥਾਣੇ ਵਿੱਚ 2005 ਵਿੱਚ ਦਰਜ ਹੋਈ ਐਫਆਈਆਰ ਵਿੱਚ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, ਅਸਲਾ ਐਕਟ ਅਤੇ ਵਿਸਫੋਟਕ ਐਕਟ ਤਹਿਤ ਦੋਸ਼ ਆਇਦ ਕੀਤੇ ਹਨ। ਅਦਾਲਤ ਨੇ ਦੋਵਾਂ ਮਾਮਲਿਆਂ ਦੀ ਅਗਲੀ ਸੁਣਵਾਈ ਲਈ 14 ਅਤੇ 18 ਸਤੰਬਰ ਦੀ ਤਰੀਕ ਤੈਅ ਕੀਤੀ ਹੈ।

ਦੱਸ ਦਈਏ ਕਿ 2005 ਵਿਚ ਅਸਲਾ ਬਰਾਮਦ ਹੋਣ ‘ਤੇ ਖਰੜ ਵਿਖੇ ਵਿਸਫੋਟਕ ਅਤੇ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਸੀ, ਇਸ ਤੋਂ ਇਲਾਵਾ ਸੋਹਾਣਾ ਵਿਖੇ ਦਰਜ ਹੋਏ 1998 ਦੇ ਅਸਲਾ ਐਕਟ ਦੇ ਮਾਮਲੇ ਵਿਚ ਦੋਸ਼ ਤੈਅ ਕਰਨ ਲਈ ਦੋ ਮਾਮਲਿਆਂ ਵਿਚ ਸੁਣਵਾਈ ਹੁੰਦੀ ਰਹੀ। ਇਨ੍ਹਾਂ ਕੇਸਾਂ ਦੀ ਸੁਣਵਾਈ ਕੇਸ ਦਰ ਕੇਸ ਦੇ ਆਧਾਰ ’ਤੇ ਕੀਤੀ ਜਾਵੇਗੀ।

ਫਰੰਟ ਨੇ ਮੰਗ ਕੀਤੀ ਹੈ ਕਿ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰੋਪੜ ਅਤੇ ਪਟਿਆਲਾ ਦੀਆਂ ਦੋ ਜੇਲ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਤਬਦੀਲ ਕੀਤਾ ਜਾਵੇ, ਭਾਵੇਂ ਕਿ ਮੁਹਾਲੀ ਵਿੱਚ ਐਫ.ਆਈ.ਆਰ. ਫਰੰਟ ਨੇ ਦਲੀਲ ਦਿੱਤੀ ਕਿ ਕਿਉਂਕਿ ਹਵਾਰਾ ਵਿਰੁੱਧ ਦਿੱਲੀ ਵਿਚ ਕੋਈ ਕੇਸ ਨਹੀਂ ਹੈ, ਇਸ ਲਈ ਉਸ ਨੂੰ ਦਿੱਲੀ ਜੇਲ੍ਹ ਵਿਚ ਰੱਖਣਾ ਗੈਰ-ਕਾਨੂੰਨੀ ਹੈ।Source link

Leave a Comment