ਹੁਸ਼ਿਆਰਪੁਰ ਨਗਰ ਨਿਗਮ ‘ਚ ‘ਆਪ’ ਦੀ ਜਿੱਤ, ਸੁਰਿੰਦਰ ਸ਼ਿੰਦਾ ਬਣੇ ਰਹਿਣਗੇ ਮੇਅਰ – Punjabi News


Hoshiarpur MC Floor Test: ਜਿੱਥੇ ਮੇਅਰ ਸੁਰਿੰਦਰ ਕੁਮਾਰ ਨੇ ਸਹਿਯੋਗ ਦੇਣ ਵਾਲੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਵਿਕਾਸ ਕਾਰਜ ਇਸੇ ਤਰ੍ਹਾਂ ਬਿਨਾਂ ਭੇਦਭਾਵ ਦੇ ਜਾਰੀ ਰਹਿਣਗੇ।

ਹੁਸ਼ਿਆਰਪੁਰ ਦੇ ਮੇਅਰ ਤੋਂ ਕਾਂਗਰਸੀ ਕੌਂਸਲਰਾਂ ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਅੱਜ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਨਿਯਮਾਂ ਅਨੁਸਾਰ ਫਲੋਰ ਟੈਸਟ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਸ ਬ੍ਰਹਮ ਸ਼ੰਕਰ ਜਿਮਪਾ ਬ੍ਰਹਮ ਸ਼ੰਕਰ ਜਿੰਪਾ ਤੋਂ ਇਲਾਵਾ 25 ਕੌਂਸਲਰਾਂ ਨੇ ਮੇਅਰ ਸੁਰਿੰਦਰ ਕੁਮਾਰ ਦੇ ਹੱਕ ਵਿੱਚ ਵੋਟਾਂ ਪਾਈਆਂ, ਜਦੋਂ ਕਿ ਮੇਅਰ ਪਾਸੋ ਦੇ ਵਿਰੋਧ ਵਿੱਚ ਕੁੱਲ 19 ਕੌਂਸਲਰਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਵਿੱਚ ਕਾਗਰਸੀ ਐਮਸੀ ਦੇ ਕੌਂਸਲਰ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੀਆਂ ਹੋਰ ਪਾਰਟੀਆਂ ਵੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਕੋਮਲ ਮਿੱਤਲ (ਕੋਮਲ ਮਿੱਤਲ) ਦੀ ਮੌਜੂਦਗੀ ਵਿੱਚ ਕਰਵਾਏ ਗਏ ਇਸ ਫਲੋਰ ਟੈਸਟ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਫਲੋਰ ਟੈਸਟ ਤੋਂ ਬਾਅਦ ਕਾਗਰਸੀਆਂ ਦੇ ਕੌਂਸਲਰਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਰਕਾਰ ਦੀ ਧੱਕੇਸ਼ਾਹੀ ਅਤੇ ਕੌਂਸਲਰਾਂ ਨੂੰ ਧਮਕੀਆਂ ਦੇ ਕੇ ਫਲੋਰ ਟੈਸਟ ਜਿੱਤਿਆ, ਜੋ ਕਿ ਸਰਾਸਰ ਗਲਤ ਹੈ ਅਤੇ ਸਮੂਹ ਕਾਗਰਸੀ ਕੌਂਸਲਰ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਰਹਿਣਗੇ।

ਕਾਂਗਰਸ ਦੇ ਦੋਸ਼ਾਂ ‘ਤੇ ਜਿੰਪਾ ਦਾ ਜਵਾਬ

ਦੂਜੇ ਪਾਸੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਇਸ ਕਾਂਗਰਸੀ ਕੌਂਸਲਰ ਇਸ ਤਰ੍ਹਾਂ ਦਾ ਕੰਮ ਆਪਣੇ ਪੁਰਾਣੇ ਬੌਸ ਦੇ ਮਗਰ ਲੱਗ ਰਹੇ ਹਨ ਜੋ ਹੁਣ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਕਿਉਂਕਿ ਨਗਰ ਨਿਗਮ ਵੱਲੋਂ ਸਾਰੇ ਵਾਰਡਾਂ ਦੇ ਕੰਮ ਬਿਨਾਂ ਭੇਦਭਾਵ ਤੋਂ ਕਰਵਾਏ ਜਾ ਰਹੇ ਹਨ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ, ਕੌਂਸਲਰਾਂ ਅਤੇ ਕੈਬਨਿਟ ਮੰਤਰੀ ਜਿੰਪਾ ਨੇ ਢੋਲ ਦੀ ਤਾਣ ’ਤੇ ਨੱਚ ਕੇ ਜਿੱਤ ਦਾ ਜਸ਼ਨ ਮਨਾਇਆ ਅਤੇ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ।

ਪੰਜਾਬ ਦੇ ਤਾਜ਼ਾ ਪੰਜਾਬੀ ਖਬਰਾਂ ਤੁਹਾਨੂੰ ਪੜ੍ਹਨ ਲਈ ਟੀਵੀ9 ਪੰਜਾਬੀ ਵੈਬਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਨਿਊਜ਼, ਨਵੀਨਤਮ ਵੈੱਬ ਕਹਾਣੀ, NRI ਨਿਊਜ਼, ਮਨੋਰੰਜਨ ਖ਼ਬਰਾਂ, ਵਿਦੇਸ਼ਾਂ ਵਿੱਚ ਤਾਜ਼ੀਆਂ ਖ਼ਬਰਾਂ, ਪਾਕਿਸਤਾਨ ਦੀ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਪਤਾ ਹੈSource link

Leave a Comment