ਰੋਪੜ ਦੀ ਇਕ ਦੁਕਾਨ ‘ਚ ਧਮਾਕਾ, 2 ਲੋਕਾਂ ਦੀ ਮੌਤ


ਰੋਪੜ ਤੋਂ ਅੱਜ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਮਿਠਾਈ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਰੋਪੜ-ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਪੈਂਦੇ ਕਸਬਾ ਭਾਰਤ ਗੜ੍ਹ ਵਿਖੇ ਕਮਲ ਸਵੀਟ ਸ਼ਾਪ ਨਾਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ।

ਇਸ ਹਾਦਸੇ ਨੇ ਦੋ ਲੋਕਾਂ ਦੀ ਜਾਨ ਲੈ ਲਈ। ਜਦੋਂ ਦੁਕਾਨ ਮਾਲਕ ਨੂੰ ਪਤਾ ਲੱਗਾ ਤਾਂ ਉਹ ਦੁਕਾਨ ਦਾ ਸ਼ਟਰ ਖੋਲ੍ਹਣ ਲੱਗਾ ਤਾਂ ਦੁਕਾਨ ਅੰਦਰ ਪਿਆ ਗੈਸ ਸਿਲੰਡਰ ਫਟ ਗਿਆ ਅਤੇ ਇਸ ਹਾਦਸੇ ਵਿੱਚ ਦੁਕਾਨ ਮਾਲਕ ਦਾ ਲੜਕਾ ਅਤੇ ਦੋ ਕਾਰੀਗਰ ਝੁਲਸ ਗਏ। ਜਿਸ ਵਿੱਚੋਂ ਕਾਰੀਗਰ ਸੱਜਣ ਸਿੰਘ ਅਤੇ ਦੁਕਾਨ ਮਾਲਕ ਦੇ ਲੜਕੇ ਜਤਿਨ ਗੌਤਮ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਚੌਕੀਦਾਰ ਰੋਸ਼ਨ ਲਾਲ ਦੇ ਸੱਟਾਂ ਲੱਗਣ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਜਾਂਚ ਅਧਿਕਾਰੀ ਸਰਤਾਜ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਾਰੀਗਰ ਸੱਜਣ ਸਿੰਘ (50) ਅਤੇ ਦੁਕਾਨ ਮਾਲਕ ਦੇ ਲੜਕੇ ਜਤਿਨ ਗੌਤਮ (32) ਦੀ ਮੌਤ ਹੋ ਗਈ ਅਤੇ ਚੌਕੀਦਾਰ ਰੌਸ਼ਨ ਲਾਲ (50) ਜ਼ਖ਼ਮੀ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੋਸਟ ਰੋਪੜ ਦੀ ਇਕ ਦੁਕਾਨ ‘ਚ ਧਮਾਕਾ, 2 ਲੋਕਾਂ ਦੀ ਮੌਤ ਪਹਿਲੀ ਵਾਰ ਪ੍ਰਗਟ ਹੋਇਆ ਆਨ ਏਅਰ 13.

ਸਰੋਤ ਲਿੰਕSource link

Leave a Comment