ਮੁਕਤਸਰ ‘ਚ ਵੈਨ ‘ਚੋਂ ਆ ਰਹੇ ਸਨ ਲੋਕ! ਕਿਸੇ ਹੋਰ ਦੀ ਲਾਪਰਵਾਹੀ ਨੇ ਲਈਆਂ 5 ਜਾਨਾਂ!


ਬਿਊਰੋ ਰਿਪੋਰਟ: ਮੁਕਤਸਰ ਜ਼ਿਲ੍ਹੇ ਵਿੱਚ 2 ਵੱਖ-ਵੱਖ ਹਾਦਸਿਆਂ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੱਕ ਵਿੱਚ ਮਲੋਟ ਅਤੇ ਦੂਜਾ ਲੰਬੀ ਇਲਾਕੇ ਵਿੱਚ ਹਾਦਸਾ ਵਾਪਰਿਆ। ਇੱਕ ਹਾਦਸੇ ਵਿੱਚ ਜਿੱਥੇ ਇੱਕ ਪਿਕਅੱਪ ਗੱਡੀ ਇੱਕ ਕੈਂਟਰ ਨਾਲ ਟਕਰਾ ਗਈ, ਉੱਥੇ ਹੀ ਇੱਕ ਹੋਰ ਘਟਨਾ ਵਿੱਚ ਇੱਕ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। 3 ਦੀ ਮੌਤ ਹੋ ਗਈ ਜਦਕਿ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਪਹਿਲੀ ਘਟਨਾ ਮਲੋਟ-ਬਠਿੰਡਾ ਰੋਡ ‘ਤੇ ਵਾਪਰੀ। ਇੱਥੇ ਨਾਗਪਾਲ ਹੋਟਲ ਨੇੜੇ ਖੜ੍ਹੇ ਕੈਂਟਰ ਨਾਲ ਪਿਕਅੱਪ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿੰਡ ਮਰਾੜ ਕਲਾਂ ਦੇ ਰਣਜੀਤ ਸਿੰਘ ਅਤੇ ਪ੍ਰੋਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿਕਅੱਪ ਗੱਡੀ ਵਿੱਚ ਸਵਾਰ ਉਸ ਦਾ ਤੀਜਾ ਸਾਥੀ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਦੂਜਾ ਹਾਦਸਾ ਲੰਬੀ ਇਲਾਕੇ ਵਿੱਚ ਵਾਪਰਿਆ। ਬੀਤੀ ਰਾਤ ਲੰਬੀ ਤੋਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਜੇ ਕੁਮਾਰ, ਮਹੇਸ਼ ਅਤੇ ਵਿਨੈ ਕੁਮਾਰ ਵਜੋਂ ਹੋਈ ਹੈ।

ਪੋਸਟ ਮੁਕਤਸਰ ‘ਚ ਵੈਨ ‘ਚੋਂ ਆ ਰਹੇ ਸਨ ਲੋਕ! ਕਿਸੇ ਹੋਰ ਦੀ ਲਾਪਰਵਾਹੀ ਨੇ ਲਈਆਂ 5 ਜਾਨਾਂ! ਪਹਿਲੀ ਵਾਰ ਪ੍ਰਗਟ ਹੋਇਆ ਖਾਲਸਾ ਟੀ.ਵੀ.

ਸਰੋਤ ਲਿੰਕSource link

Leave a Comment