ਮਿਜ਼ੋਰਮ 'ਚ ਜਹਾਜ਼ ਕਰੈਸ਼, 6 ਲੋਕ ਜ਼ਖਮੀਹੁਣ ਦੀ ਵੱਡੀ ਖਬਰ ਮਿਜ਼ੋਰਮ ਤੋਂ ਸਾਹਮਣੇ ਆ ਰਹੀ ਹੈ। ਇੱਥੇ ਇੱਕ ਫੌਜੀ ਜਹਾਜ਼ ਕਰੈਸ਼ ਹੋ ਗਿਆ ਹੈ। ਜਾਣਕਾਰੀ ਮੁਤਾਬਕ ਮਿਜ਼ੋਰਮ ਦੇ ਲੰਗਪੁਈ 'ਚ ਇਕ ਜਹਾਜ਼ ਕਰੈਸ਼ ਹੋ ਗਿਆ।

ਇਸ ਹਾਦਸੇ 'ਚ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਇਹ ਬਰਮਾ ਆਰਮੀ ਦਾ ਜਹਾਜ਼ ਹੈ ਜੋ ਲੇਂਗਪੁਈ ਏਅਰਪੋਰਟ 'ਤੇ ਕ੍ਰੈਸ਼ ਹੋ ਗਿਆ। ਮਿਆਂਮਾਰ ਦਾ ਇੱਕ ਫੌਜੀ ਜਹਾਜ਼ ਰਨਵੇਅ ਤੋਂ ਫਿਸਲਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਟੇਬਲ ਟਾਪ ਰਨਵੇ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਰਨਵੇ ਦੇਸ਼ ਦੇ ਸਭ ਤੋਂ ਖਤਰਨਾਕ ਲੈਂਡਿੰਗ ਖੇਤਰਾਂ ਵਿੱਚੋਂ ਇੱਕ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਜਹਾਜ਼ ਭਾਰਤ ਤੋਂ ਆਪਣੇ ਸੈਨਿਕਾਂ ਨੂੰ ਲੈਣ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫੌਜੀ ਮਿਆਂਮਾਰ 'ਚ ਜਾਤੀ ਵਿਦਰੋਹ ਕਾਰਨ ਮਿਜ਼ੋਰਮ ਆਏ ਸਨ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ 'ਚ 14 ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਪਾਇਲਟ ਸਮੇਤ 14 ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਮਿਜ਼ੋਰਮ ਦੇ ਡੀਜੀਪੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਲੇਂਗਪੁਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।Source link

Leave a Comment