ਪੰਜਾਬ ਦੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ 29 ਜੁਲਾਈ ਨੂੰ ਜਨਤਕ ਛੁੱਟੀ ਰਹੇਗੀ।ਡੀਸੀ ਸੰਯਮ ਅਗਰਵਾਲ ਨੇ ਇਹ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਇਸ ਦਿਨ ਮਲੇਰਕੋਟਲਾ ਵਿੱਚ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਸਕੂਲ, ਬੈਂਕ, ਵਿੱਦਿਅਕ ਅਦਾਰੇ ਬੰਦ ਰਹਿਣਗੇ।
ਇਹ ਹੁਕਮ ਉਨ੍ਹਾਂ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ ਅਤੇ ਕਾਲਜਾਂ ਆਦਿ ਵਿੱਚ ਲਾਗੂ ਨਹੀਂ ਹੋਵੇਗਾ, ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਹਨ।

ਦੂਜੇ ਬੰਨੇ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਖੁਰਦ ਵਿਖੇ 24 ਜੁਲਾਈ 2023 ਤੱਕ ਛੁੱਟੀ ਦਾ ਐਲਾਨ ਕੀਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ ਦੀ ਰਿਪੋਰਟ ‘ਤੇ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਹਿਰਾ ਖੁਰਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਖੁਰਦ ਨੂੰ ਨਵਾਂ ਰਾਹਤ ਕੈਂਪ ਐਲਾਨਿਆ ਗਿਆ ਹੈ ਕਿਉਂਕਿ ਦੋਵੇਂ ਸਕੂਲ ਇੱਕੋ ਇਮਾਰਤ ਵਿੱਚ ਹਨ।
Related posts:
India Canada Issue: ਅੱਤਵਾਦੀ ਪੰਨੂ ਦਾ ਘਰ NIA ਨੇ ਕੀਤਾ ਕਬਜ਼ੇ 'ਚ, ਚੰਡੀਗੜ੍ਹ 'ਚ ਕਿਰਾਏਦਾਰ ਨੇ ਖਾਲੀ ਕੀਤਾ ਘਰ, ਟ...
ਖੁਸ਼ਖਬਰੀ: 999 ਰੁਪਏ ਵਿੱਚ ਹਵਾਈ ਸਫ਼ਰ ਦਾ ਆਨੰਦ, ਕਰੋਨਾ ਦੌਰਾਨ ਬੰਦ ਹੋਇਆ ਬਠਿੰਡਾ ਹਵਾਈ ਅੱਡਾ ਬੁੱਧਵਾਰ ਨੂੰ ਮੁੜ ਖੁੱ...
ਧਿਅਪਕ ਨੇ ਕਲਾਸ 'ਚ ਬੱਚਿਆਂ ਤੋਂ ਸਰਕਾਰ ਵਿਰੋਧੀ ਨਾਅਰੇ ਲਾਏ! ਸਿੱਖਿਆ ਵਿਭਾਗ ਨੇ ਕੀਤੀ ਵੱਡੀ ਕਾਰਵਾਈ
ਸੁਖਪਾਲ ਖਹਿਰਾ ਦੀ ਗ੍ਰਿਫਤਾਰੀ 'ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਵੇਂ ਉਹ ਮੇਰੀ ਪਾਰਟੀ ਦਾ ਹੀ ਕਿਉਂ ਨਾ ਹੋਵੇ, ਅਸ...