ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ


ਹੁਸ਼ਿਆਰਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਧੋਖਾਧੜੀ ਦੇ ਮਾਮਲੇ 'ਚ ਨਾਮਜ਼ਦ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਵਾਸੀ ਪਿੰਡ ਖੁਣ-ਖੁਣ ਕਲਾਂ ਵਜੋਂ ਹੋਈ ਹੈ। ਉਕਤ ਭਗੌੜੇ ਦੋਸ਼ੀ ਨੂੰ ਟਾਂਡਾ ਪੁਲਿਸ ਨੇ ਸਾਲ 2019 ਵਿੱਚ ਇੱਕ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕੀਤਾ ਸੀ।ਉਦੋਂ ਤੋਂ ਉਕਤ ਮੁਲਜ਼ਮ ਫਰਾਰ ਸੀ।

ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਉਹ ਦੁਬਾਰਾ ਪੇਸ਼ ਨਾ ਹੋਇਆ ਤਾਂ ਦਸੂਹਾ ਅਦਾਲਤ ਦੇ ਮਾਣਯੋਗ ਜੱਜ ਨੀਲਮ ਦੀ ਅਦਾਲਤ ਨੇ 19 ਸਤੰਬਰ 2023 ਨੂੰ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ।ਸਪੈਸ਼ਲ ਟੀਮ ਦੇ ਮੁਲਾਜ਼ਮਾਂ ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ ਕੁਲਦੀਪ ਸਿੰਘ, ਏ.ਐਸ.ਆਈ ਜਸਪਾਲ ਸਿੰਘ ਨੇ ਉਸਨੂੰ ਕਾਬੂ ਕਰ ਲਿਆ। ਨੇ ਉਸ ਨੂੰ ਟਾਂਡਾ ਪੁਲਸ ਦੇ ਹਵਾਲੇ ਕਰ ਦਿੱਤਾ।Source link

Leave a Comment