ਨੰਗਲ ਤੋਂ ਰਵਾਨਾ ਹੋਈ ਵਿਸ਼ੇਸ਼ ਰੇਲ ਗੱਡੀ, ਅਯੁੱਧਿਆ 'ਚ ਕਰਨਗੇ ਭਗਵਾਨ ਰਾਮ ਦੇ ਦਰਸ਼ਨ


ਅੱਜ ਨੰਗਲ ਤੋਂ ਆਸਥਾ ਦੀ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਈ। ਦੱਸ ਦੇਈਏ ਕਿ ਆਸਥਾ ਦੀ ਇਹ ਵਿਸ਼ੇਸ਼ ਟਰੇਨ ਸ਼ਰਧਾਲੂਆਂ ਨੂੰ ਲੈ ਕੇ ਅਯੁੱਧਿਆ ਪਹੁੰਚੇਗੀ।

ਦੱਸਿਆ ਜਾ ਰਿਹਾ ਹੈ ਕਿ ਇਸ ਟਰੇਨ 'ਚ ਕਰੀਬ 1300 ਸ਼ਰਧਾਲੂ ਰਵਾਨਾ ਹੋਏ ਹਨ। ਇਹ ਸਾਰੇ ਸ਼ਰਧਾਲੂ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨਾਂ ਲਈ ਅਯੁੱਧਿਆ ਜਾ ਰਹੇ ਹਨ। ਇਹ ਟਰੇਨ ਅੱਜ ਸਵੇਰੇ 7 ਵਜੇ ਨੰਗਲ ਤੋਂ ਰਵਾਨਾ ਹੋਈ ਹੈ।

ਇਹ ਟਰੇਨ 19 ਘੰਟੇ ਦੀ ਯਾਤਰਾ ਤੋਂ ਬਾਅਦ ਅਯੁੱਧਿਆ ਪਹੁੰਚੇਗੀ। ਤੀਜੇ ਦਿਨ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਕੇ ਅਯੁੱਧਿਆ ਤੋਂ ਨੰਗਲ ਲਈ ਰਵਾਨਾ ਹੋਏ।

ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਰੇਲਗੱਡੀ ਵਿੱਚ ਹੀ ਕੀਤਾ ਗਿਆ ਹੈ। ਇਹ ਵਿਵਸਥਾ ਭਾਜਪਾ ਵੱਲੋਂ ਕੀਤੀ ਗਈ ਹੈ।Source link

Leave a Comment