ਨਕਸ਼ੇ ਦੀ ਅਸਲ ਫੀਸ 80 ਰੁਪਏ ਦੀ ਬਜਾਏ 1500 ਰੁਪਏ ਲੈਣ ਦੇ ਦੋਸ਼ ‘ਚ ਪਟਵਾਰੀ ਗ੍ਰਿਫਤਾਰ


ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ: ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਮਾਲ ਹਲਕਾ ਨੂਰਮਹਿਲ ਵਿਖੇ ਤਾਇਨਾਤ ਪਟਵਾਰੀ ਹਰਬੰਸ ਲਾਲ ਨੂੰ ਪਿੰਡ ਦੇ ਨਕਸ਼ੇ (ਅਕਸ ਛੱਜੜਾ) ਜਿਸ ਦੀ ਸਰਕਾਰੀ ਫੀਸ ਸਿਰਫ਼ 80 ਰੁਪਏ ਬਣਦੀ ਹੈ, ਲਈ 1500 ਰੁਪਏ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਨਰਿੰਦਰ ਸਿੰਘ ਵਾਸੀ ਪਿੰਡ ਰਾਮੇਵਾਲ ਨੇ 30-06-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 9501200200 ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮਾਮੇ ਨੂੰ ਨਕਸ਼ੇ ਦੀ ਲੋੜ ਸੀ, ਜਿਸ ਕਾਰਨ ਉਹ 23-06-2020 ਨੂੰ ਉਕਤ ਪਟਵਾਰੀ ਨਾਲ ਉਕਤ ਪਟਵਾਰੀ ਕੋਲ ਗਿਆ ਪਰ 23-06-2020 ਨੂੰ ਉਸ ਨੂੰ ਆਉਣ ਲਈ ਕਿਹਾ। ਜਦੋਂ ਉਹ 26 ਜੂਨ ਨੂੰ ਪਟਵਾਰੀ ਦੇ ਦਫ਼ਤਰ ਗਿਆ ਤਾਂ ਉਸ ਤੋਂ ਨਕਸ਼ੇ ਦੇ ਬਦਲੇ 1500 ਰੁਪਏ ਲੈ ਲਏ, ਜਦੋਂਕਿ ਇਸ ਨਕਸ਼ੇ ਦੀ ਸਰਕਾਰੀ ਫੀਸ ਸਿਰਫ਼ 80 ਰੁਪਏ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਓਰੋ ਨੇ ਦੋਸ਼ੀ ਪਟਵਾਰੀ ਹਰਬੰਸ ਲਾਲ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਨੰ: 19 ਮਿਤੀ 24-07-2023 ਦਰਜ ਕਰਕੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਨੋਟ: ਤੁਸੀਂ ਪੰਜਾਬੀ ਵਿੱਚ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ ਪ੍ਰੋ ਪੰਜਾਬ ਟੀਵੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ ਫਾਲੋ ਕਰ ਸਕਦੇ ਹੋ।

ਟੀਵੀ, ਫੇਸਬੁੱਕ, ਯੂਟਿਊਬ ਤੋਂ ਪਹਿਲਾਂ ਹਰ ਖ਼ਬਰਾਂ ਪੜ੍ਹਨ ਲਈ ਲਈ ਡਾਊਨਲੋਡ ਕਰੋ ਕਰਦੇ ਹਨ ਪ੍ਰੋ ਪੰਜਾਬ ਟੀਵੀ ਐਪ

ਐਪ ਡਾਊਨਲੋਡ ਕਰੋ ਕਰਨਾ ਲਈ ਲਿੰਕ’‘ਤੇ ਕਲਿੱਕ ਕਰੋ ਕਰਦੇ ਹਨ:

ਐਂਡਰਾਇਡ: https://bit.ly/3VMis0h

iOS: https://apple.co/3F63oERSource link

Leave a Comment