ਦੁਰਗਿਆਣਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ !


ਅੰਮ੍ਰਿਤਸਰ ਦੇ ਮਸ਼ਹੂਰ ਦੁਰਗਿਆਣਾ ਮੰਦਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮਸ਼ਹੂਰ ਦੁਰਗਿਆਣਾ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮੰਦਰ ਦੇ ਲੈਂਡਲਾਈਨ ਫੋਨ 'ਤੇ ਆਈ. ਇਸ ਮਾਮਲੇ ਦਾ ਪਤਾ ਲੱਗਦੇ ਹੀ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਦੁਰਗਿਆਣਾ ਮੰਦਰ ਦੇ ਦਫ਼ਤਰ ਦੀ ਲੈਂਡਲਾਈਨ ’ਤੇ ਧਮਕੀ ਭਰੀ ਕਾਲ ਆਈ ਸੀ।

ਪੁਲਿਸ ਨੇ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੁਰਗਿਆਣਾ ਕਮੇਟੀ ਦੇ ਮੈਂਬਰ ਅਯੁੱਧਿਆ ਗਏ ਹੋਏ ਹਨ ਅਤੇ ਉਨ੍ਹਾਂ ਦੇ ਅੱਜ ਵਾਪਸ ਆਉਣ ਦੀ ਉਮੀਦ ਹੈ। ਇਸ ਦੀ ਸੂਚਨਾ ਦੁਰਗਿਆਣਾ ਮੰਦਰ ਦੇ ਦਫ਼ਤਰ ਤੋਂ ਲੈ ਕੇ ਨਜ਼ਦੀਕੀ ਚੌਕੀ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।Source link

Leave a Comment