ਡਿਊਟੀ ਕਰਕੇ ਘਰ ਜਾ ਰਿਹਾ ਸੀ SHO! ਪਰ ਜ਼ਿੰਦਗੀ ਨੇ ਕੁਝ ਹੋਰ ਕਰਨ ਦਿੱਤਾ!


ਬਿਊਰੋ ਦੀ ਰਿਪੋਰਟ : ਕਪੂਰਥਲਾ ਜ਼ਿਲੇ ਦੇ ਭੁਲੱਥ ਹਲਕੇ ਦੇ ਐੱਸਐੱਚਓ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਐਸਐਚਓ ਸੁਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸੇ ਦੇ ਸਮੇਂ ਉਨ੍ਹਾਂ ਦੀ ਕਾਰ ਵਿੱਚ ਇੱਕ ਹੋਰ ਪੁਲਿਸ ਕਰਮਚਾਰੀ ਵੀ ਮੌਜੂਦ ਸੀ। ਉਸ ਨੂੰ ਸੱਟਾਂ ਲੱਗੀਆਂ ਹਨ। ਇਸ ਦੀ ਪੁਸ਼ਟੀ ਥਾਣਾ ਭੁਲੱਥ ਦੇ ਡੀ.ਐਸ.ਪੀ.

ਜਾਣਕਾਰੀ ਅਨੁਸਾਰ ਥਾਣਾ ਭੁਲੱਥ ‘ਚ ਤਾਇਨਾਤ ਐੱਸਐੱਚਓ ਸੁਰਜੀਤ ਸਿੰਘ ਪਾਤਰ ਆਪਣੇ ਸਾਥੀ ਪੁਲਸ ਮੁਲਾਜ਼ਮ ਸਮੇਤ ਮੰਗਲਵਾਰ ਦੇਰ ਰਾਤ ਡਿਊਟੀ ਤੋਂ ਬਾਅਦ ਆਪਣੀ ਕਾਰ ‘ਚ ਘਰ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਪਿੰਡ ਰਾਮਗੜ੍ਹ ਨੇੜੇ ਪੁੱਜੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਐਸਐਚਓ ਸੁਰਜੀਤ ਸਿੰਘ ਪਾਤਰ ਦੀ ਮੌਤ ਹੋ ਗਈ। ਜਦਕਿ ਕਾਰ ‘ਚ ਬੈਠੇ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਡੀਐਸਪੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲੀਸ ਟੀਮ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਸੇ ਦੌਰਾਨ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਹਾਜੀਪੁਰ ਰੋਡ ’ਤੇ ਇੱਕ ਪਿਕਅੱਪ ਗੱਡੀ ਦੀ ਐਕਟਿਵਾ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਐਕਟਿਵਾ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਦੇ ਇੰਚਾਰਜ ਹਰ ਗੁਰਦੇਵ ਸਿੰਘ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਐਕਟਿਵਾ ਚਲਾਉਣ ਵਾਲਾ ਤਰੁਣ ਚੌਧਰੀ ਆਪਣੇ ਸਾਥੀ ਨਾਲ ਪਿੰਡ ਚੱਕ ਪੰਡਿਆਂ ਤੋਂ ਆ ਰਿਹਾ ਸੀ।

ਪੋਸਟ ਡਿਊਟੀ ਕਰਕੇ ਘਰ ਜਾ ਰਿਹਾ ਸੀ SHO! ਪਰ ਜ਼ਿੰਦਗੀ ਨੇ ਕੁਝ ਹੋਰ ਕਰਨ ਦਿੱਤਾ! ਪਹਿਲੀ ਵਾਰ ਪ੍ਰਗਟ ਹੋਇਆ ਖਾਲਸਾ ਟੀ.ਵੀ.

ਸਰੋਤ ਲਿੰਕSource link

Leave a Comment