ਚੰਡੀਗੜ੍ਹ 'ਚ ਮਿਲੀ ਲਾਪਤਾ ਲੜਕੀ ਦੀ ਲਾਸ਼, ਰੂਹ ਕੰਬ ਜਾਵੇਗੀ ਬੱਚੀ ਦੀ ਹਾਲਤ


ਚੰਡੀਗੜ੍ਹ: ਹੱਲੋਮਾਜਰਾ ਤੋਂ ਇੱਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇੱਕ 8 ਸਾਲ ਦੀ ਬੱਚੀ ਲਾਪਤਾ ਹੋ ਗਈ ਸੀ। ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਚੰਡੀਗੜ੍ਹ ਪੁਲੀਸ ਤਿੰਨ ਦਿਨਾਂ ਤੋਂ ਹੱਲੋਮਾਜਰਾ ਤੋਂ ਲਾਪਤਾ 8 ਸਾਲਾ ਬੱਚੀ ਨੂੰ ਨਹੀਂ ਲੱਭ ਸਕੀ ਪਰ ਐਤਵਾਰ ਰਾਤ ਉਸ ਦੀ ਲਾਸ਼ ਘਰ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਮਿਲੀ। ਬੱਚੀ ਦੀ ਲਾਸ਼ ਕੂੜੇ ਦੇ ਢੇਰ 'ਚ ਪਈ ਮਿਲੀ।

ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਬੁੱਲ੍ਹਾਂ ਅਤੇ ਗੁਪਤ ਅੰਗਾਂ 'ਤੇ ਦੰਦਾਂ ਦੇ ਕੱਟਣ ਦੇ ਨਿਸ਼ਾਨ ਮਿਲੇ ਹਨ। ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤਾ ਗਿਆ ਹੈ।

ਸੈਕਟਰ-31 ਥਾਣੇ ਦੀ ਪੁਲੀਸ ਨੇ ਲੜਕੀ ਦੀ ਲਾਸ਼ ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਰੱਖਵਾ ਦਿੱਤੀ। ਪੁਲਸ ਮੁਤਾਬਕ ਮੰਗਲਵਾਰ ਨੂੰ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬਲਾਤਕਾਰ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।Source link

Leave a Comment