ਕੈਨੇਡਾ ਦੇ ਐਡਮਿੰਟਨ ਵਿੱਚ ਬ੍ਰਦਰਜ਼ ਕੀਪਰ ਗੈਂਗ ਦਾ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਰਪ੍ਰੀਤ ਪੱਗੜੀਧਾਰੀ ਨੌਜਵਾਨ ਸੀ ਅਤੇ ਘਟਨਾ ਸਮੇਂ ਉਸ ਦਾ ਲੜਕਾ ਵੀ ਉਸ ਨਾਲ ਮੌਜੂਦ ਸੀ। ਦੋਵੇਂ ਪਿਓ-ਪੁੱਤਰ ਸ਼ਾਪਿੰਗ ਪਲਾਜ਼ਾ ਦੇ ਗੈਸ ਸਟੇਸ਼ਨ ਨੇੜੇ ਮੌਜੂਦ ਸਨ ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।
ਜਦੋਂ ਤੱਕ ਦੋਵਾਂ ਨੇ ਆਪਣਾ ਬਚਾਅ ਕੀਤਾ, ਉਦੋਂ ਤੱਕ ਮੁਲਜ਼ਮ ਦਰਜਨਾਂ ਗੋਲੀਆਂ ਚਲਾ ਚੁੱਕੇ ਸਨ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਵਿੱਚ ਸਵਾਰ ਇੱਕ ਹੋਰ ਲੜਕਾ ਵਾਲ-ਵਾਲ ਬਚ ਗਿਆ। ਦੱਸ ਦੇਈਏ ਕਿ ਹਰਪ੍ਰੀਤ ਕੀਪਰਜ਼ ਗਰੁੱਪ ਦੇ ਹਥਿਆਰਾਂ ਅਤੇ ਕੋਕੀਨ ਦਾ ਸੌਦਾ ਕਰਦਾ ਸੀ।
ਉੱਪਲ ਦਾ ਨਾਂ ਕੋਕੀਨ-ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਵੀ ਆਇਆ ਸੀ
ਪੁਲੀਸ ਅਨੁਸਾਰ ਕੁਝ ਲੋਕ ਪਿਛਲੇ ਕਈ ਦਿਨਾਂ ਤੋਂ ਉੱਪਲ ਦਾ ਪਿੱਛਾ ਕਰ ਰਹੇ ਸਨ। ਜਿਸ ਦਿਨ ਉਸ ਦਾ ਕਤਲ ਹੋਇਆ, ਉਸ ਦਿਨ ਕੁਝ ਅਣਪਛਾਤੇ ਲੋਕ ਵੀ ਉਸ ਦਾ ਪਿੱਛਾ ਕਰ ਰਹੇ ਸਨ। ਮ੍ਰਿਤਕ ਨੂੰ 2013 ‘ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ 15 ਮਹੀਨੇ ਦੀ ਜੇਲ ਹੋਈ ਸੀ। ਉਹ ਕੋਕੀਨ ਰੱਖਣ ਅਤੇ ਤਸਕਰੀ ਦੇ ਦੋਸ਼ਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ। ਹਾਲ ਹੀ ‘ਚ ਉਸ ‘ਤੇ ਹਥਿਆਰਾਂ ਨਾਲ ਹਮਲਾ ਕਰਨ ਅਤੇ ਬੰਦੂਕ ਰੱਖਣ ਦੇ ਦੋਸ਼ ਵੀ ਲੱਗੇ ਸਨ।
ਪੁਲਿਸ ਨੇ ਅਜੇ ਬੱਚੇ ਦਾ ਨਾਮ ਜਾਰੀ ਨਹੀਂ ਕੀਤਾ ਹੈ। ਕਿਉਂਕਿ ਬੱਚਾ ਅਜੇ 11 ਸਾਲ ਦਾ ਸੀ। ਉੱਪਲ ਨੂੰ ਅਗਲੇ ਸਾਲ ਅਪ੍ਰੈਲ ‘ਚ ਅਦਾਲਤ ‘ਚ ਪੇਸ਼ ਕੀਤਾ ਜਾਣਾ ਸੀ।