ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਪਰਤਦਿਆਂ ਨੌਜਵਾਨ ਕੋਲੋਂ ਸੋਨਾ ਬਰਾਮਦ ਕੀਤਾ


ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਕੋਲੋਂ 25.4 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਯਾਤਰੀ ਨੇ ਇਹ ਸੋਨਾ ਛੁਪਾ ਕੇ ਲਿਆਂਦਾ ਸੀ ਪਰ ਇਮੀਗ੍ਰੇਸ਼ਨ ਦੀ ਚੈਕਿੰਗ ਦੌਰਾਨ ਯਾਤਰੀ ਕੋਲੋਂ ਇਹ ਸੋਨਾ ਬਰਾਮਦ ਕਰ ਲਿਆ ਗਿਆ ਅਤੇ ਉਸ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਏਅਰ ਇੰਡੀਆ ਦੀ ਫਲਾਈਟ ਰਾਹੀਂ ਦੁਬਈ ਤੋਂ ਆਏ ਇਕ ਯਾਤਰੀ 'ਤੇ ਕਸਟਮ ਵਿਭਾਗ ਨੂੰ ਸ਼ੱਕ ਹੋਇਆ, ਇਸ ਲਈ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ।

ਚੈਕਿੰਗ ਦੌਰਾਨ ਯਾਤਰੀ ਕੋਲੋਂ ਕੁਝ ਸਾਮਾਨ ਬਰਾਮਦ ਹੋਇਆ ਜੋ ਕਿ ਪੀਲੇ ਰੰਗ ਦੇ ਕਵਰ ਵਿੱਚ ਸੀ। ਇਸ ਦਾ ਕੁੱਲ ਵਜ਼ਨ 400 ਗ੍ਰਾਮ ਸੀ। ਕਸਟਮ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਸ ਵਿੱਚ 24 ਕੈਰੇਟ ਦੀਆਂ ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ।

ਜਿਸ ਦੀ ਕੀਮਤ 25 ਲੱਖ 40 ਹਜ਼ਾਰ ਰੁਪਏ ਹੈ। ਫਿਲਹਾਲ ਕਸਟਮ ਵਿਭਾਗ ਨੇ ਉਕਤ ਯਾਤਰੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Source link

Leave a Comment