ਐਸ.ਏ.ਐਸ.ਨਗਰ: ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਮਿਤੀ 08/09/2020 ਨੂੰ ਇੱਕ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਸੀ ਕਿ ਅਸਲਾ ਐਕਟ 1959, ਸੋਧ ਐਕਟ 2019 ਦੀ ਧਾਰਾ 3(2) ਅਨੁਸਾਰ ਅਸਲਾ ਲਾਇਸੈਂਸ ਧਾਰਕ ਵਿੱਚ ਕੀਤੀ ਗਈ ਸੋਧ ਵਿੱਚ ਸਿਰਫ ਦੋ ਹਥਿਆਰ ਰੱਖਣ ਦੀ ਇਜਾਜ਼ਤ ਹੈ ਅਤੇ ਲਾਇਸੈਂਸ ਧਾਰਕ ਜਿਸ ਨੇ ਆਪਣੇ ਲਾਇਸੈਂਸ ‘ਤੇ 03 ਹਥਿਆਰ ਦਰਜ ਕੀਤੇ ਹਨ, ਤੀਜੇ ਹਥਿਆਰ ਨੂੰ ਮਿਟਾਉਣ/ਰੱਦ ਕਰਵਾਉਣ ਲਈ।
ਹੁਣ ਪੰਜਾਬ ਸਰਕਾਰ ਵੱਲੋਂ ਅਸਲਾ ਐਕਟ 1959 ਦੇ ਸੋਧ ਐਕਟ 2019 ਦੀ ਧਾਰਾ 3(2) ਵਿੱਚ ਕੀਤੀ ਸੋਧ ਅਨੁਸਾਰ ਮੁੜ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਲਾਈਸੈਂਸ ਧਾਰਕਾਂ ਨੇ 2 ਤੋਂ ਵੱਧ ਅਸਲਾ ਲਾਇਸੰਸ ਸਪੁਰਦ ਨਹੀਂ ਕੀਤੇ ਹਨ, ਉਨ੍ਹਾਂ ਨੂੰ ਤੁਰੰਤ ਸਰੰਡਰ ਕੀਤਾ ਜਾਵੇ। . .
ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਅਜੇ ਵੀ 23 ਲਾਇਸੈਂਸ ਧਾਰਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਲਾਇਸੈਂਸ ਵਿੱਚੋਂ ਤੀਜਾ ਹਥਿਆਰ ਡਿਲੀਟ/ਥਾਣੇ ਵਿੱਚ ਜਮ੍ਹਾ ਨਹੀਂ ਕਰਵਾਇਆ, ਅਜਿਹੇ ਲਾਇਸੰਸ ਧਾਰਕ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਅਸਲਾ ਡਿਲੀਟ ਕਰ ਦੇਣ। ਜਿਨ੍ਹਾਂ ਕੋਲ ਤੀਜਾ ਹਥਿਆਰ ਵੇਚਣ ਲਈ ਐਨ.ਓ.ਸੀ. ਪ੍ਰਾਪਤ ਨਾ ਹੋਣ ‘ਤੇ ਉਹ ਤੁਰੰਤ ਸੇਵਾ ਕੇਂਦਰ ਵਿਖੇ ਦਰਖਾਸਤ ਦੇ ਕੇ ਆਪਣਾ ਤੀਜਾ ਅਸਲਾ ਸਬੰਧਤ ਥਾਣੇ ਵਿਚ ਜਮ੍ਹਾ ਕਰਵਾਉਣ।
ਅਸਲਾ ਐਕਟ, 1959 ਦੀ ਧਾਰਾ 17(3) ਤਹਿਤ ਅਸਲਾ ਲਾਇਸੈਂਸ ਰੱਦ/ਮੁਅੱਤਲ ਕਰਨ ਦੀ ਕਾਰਵਾਈ ਅਸਲਾ ਲਾਇਸੈਂਸ ਧਾਰਕ ਵਿਰੁੱਧ ਕੀਤੀ ਜਾਵੇਗੀ ਜੋ ਇਹਨਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਦਾ ਹੈ।